ਬਹਿ ਨਦੀ ਦੇ ਕਿਨਾਰੇ ਉਸ ਪਾਰ ਵੇਖਦਾਂ
ਮੋਹੱਬਤ ਨਾਲ ਲਬਰੇਜ਼ ਖੜ੍ਹਾ ਯਾਰ ਵੇਖਦਾਂ
ਨੈਣਾਂ ਦੇ ਇਸ਼ਾਰੇ ਨਾਲ ਹੋਵੇ ਗੁਫ਼ਤਗੂ
ਉਸ ਗੁਫ਼ਤਗੂ ‘ਚ ਪਿਆਰ ਦਾ ਇਜ਼ਹਾਰ ਵੇਖਦਾਂ
ਬਿੱਫ਼ਰੇ ਦਰਿਆ ਦੀ ਇਹ ਸ਼ੂਕਦੀ ਜੋ ਲਹਿਰ
ਬਣੀ ਸਰਹੱਦ ਸਾਡੇ ਦੋਹਾਂ ਵਿਚਕਾਰ ਵੇਖਦਾਂ
ਪਾਉਣਾ ਹੈ ਪਿਆਰ ਸੋਚ ਕਦਮ ਮੈਂ ਪੁੱਟਦਾਂ,
ਹੁੰਦਾ ਕੁਦਰਤ ਤੇ ਪਿਆਰ ਦਾ ਤਕਰਾਰ ਵੇਖਦਾਂ,
ਅੱਖੋਂ ਓਹਲੇ ਹੁੰਦਾ ਹੈ ਫ਼ੇਰ ਯਾਰ ਜਾਪਦਾ
ਮੈਂ ਬੇਵੱਸ ਖੜ੍ਹਾ ਆਪ ਨੂੰ ਲਾਚਾਰ ਵੇਖਦਾਂ
ਹੈ ਤਕਦੀਰ ਦੇ ਪੰਨਿਆ ‘ਚ ਖੌਰੇ ਕੀ ਲਿਖਿਆ
ਇਹੋ ਸੁਪਨਾ ‘yaaro’ ਮੈਂ ਵਾਰ ਵਾਰ ਵੇਖਦਾਂ
---------------------------------------------
ਅੱਜ ਕੱਲ ਤਾਂ ਹਾਲ ਵੀ ਕੋਈ ਪੁੱਛਦਾ ਨਹੀ
ਖੌਰੇ ਕੰਮ ਮੁੱਕ ਗਏ,ਜਾਂ ਫਿਰ
ਅਸੀ ਕਿਸੇ ਕੰਮ ਦੇ ਨਹੀ ਰਹੇ
————————————–
ਗਲ ਤੋਂ ਪੰਜਾਲੀ ਲਾਹ ਲਵਾ
ਥੋੜਾ ਜਿਹਾ ਸਾਹ ਲਵਾ
ਜਿੰਦਗੀ ਦੇ ਖੇਤ ਨੂ
ਹੋਰ ਕਿੰਨਾ ਕੁ ਵਾਹ ਲਵਾ
——————————-
ਮੇਰਾ ਜੀਅ ਕਰਦਾ ਹੈ ਕੁਝ ਦਿਨਾਂ ਲਈ ਦੁਨੀਆ ਨੂੰ ਛੱਡ ਦੇਵਾਂ ..
ਸੁਣਿਆ ਲੋਕ ਬਹੁਤ ਯਾਦ ਕਰਦੇ ਨੇ ਚਲੇ ਜਾਣ ਤੋਂ ਬਾਅਦ .
————————————-
ਲਿਸ਼ਕ ਪੁਸ਼ਕ ਨਾ ਦੇਖ ਉਹ ਸੱਜਣਾ___ਦੇਖ ਨਾ ਸੋਹਣਾ ਮੁੱਖੜਾ ,
ਹਰ ਮੁੱਖੜੇ ਵਿਚ ਦਿਲ ਹੈ ਵੱਸਦਾ____ਹਰ ਦਿਲ ਦੇ ਅੰਦਰ ਦੁੱਖੜਾ
———————————
ਲਿਸ਼ਕ ਪੁਸ਼ਕ ਨਾ ਦੇਖ ਉਹ ਸੱਜਣਾ___ਦੇਖ ਨਾ ਸੋਹਣਾ ਮੁੱਖੜਾ ,
ਹਰ ਮੁੱਖੜੇ ਵਿਚ ਦਿਲ ਹੈ ਵੱਸਦਾ____ਹਰ ਦਿਲ ਦੇ ਅੰਦਰ ਦੁੱਖੜਾ
———————-
ਐਂਵੇ ਤਾਂ ਨੀ ਕੋਈ ਛੱਡ ਜਾਂਦਾ,
ਸ਼ਾਇਦ ਸਾਡੇ ‘ਚ ਕੋਈ ਕਸੂਰ ਹੋਵੇ ,
ਕਿਉਂ ਕਿਸੇ ਨੂੰ ਬੇਵਫ਼ਾ ਕਹੀਏ ,
ਕੀ ਪਤਾ ਉਹ ਕਿੰਨਾ ਮਜਬੂਰ ਹੋਵੇ
————————-
ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ,
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ,
ਬੱਸ ਇਹੋ ਸੋਚ ਕੇ ਹੱਸਦa ਆ ਮੈਂ ,
ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ
————————————
ਸੱਤ ਪੱਤਣਾਂ ਦਾ ਤਾਰੂ ਵੀ ਘਰ ਵਿੱਚੋਂ ਠੋਕਰ ਖਾ ਜਾਂਦਾ,
ਬੰਦਾ ਕੋਈ ਨੀ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ.
—————————-
ਬੰਦਾ ਕੋਈ ਨੀ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ.!!!
———————–
ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ,
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ,
ਬੱਸ ਇਹੋ ਸੋਚ ਕੇ ਹੱਸਦa ਆ ਮੈਂ ,
ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ
——————
ਯਾਦ ਦਿਲਾ ਕਿ ਹੁਣ ਸਾਨੂੰ ਭੁੱਲ ਜਾਨ ਲੱਗੇ,
ਵਾਦੇ ਕਿਤੇ ਸੀ ਜੋ ਹੁਣ ਤੋੜ ਕਿ ਜਾਣ ਲੱਗੇ,
ਪਤਾ ਨਹੀ ਕੀ ਨਾਰਾਜ਼ਗੀ ਹੈ ਸਾਡੇ ਨਾਲ,
ਅਸੀ ਅਜਨਬੀ ਹਾ ਜਾ ਹੁਣ ਗੈਰਾ ਵਿੱਚ ਅੳਣ ਲੱਗੇ
-----------
ਤੂੰ ਅੱਜ ਵੀ ਸਾਂਹਾਂ ਚ ਵਸਦੀ ਏ
ਭਾਵੇਂ ਜੁਦਾ ਹੋਇਆਂ ਕਈ ਸਾਲ ਹੋਏ
ਅੱਧੀ ਰਾਤ ਨੂੰ ਜਦ ਤੇਰੀ ਯਾਦ ਆਵੇ
ਅੱਖੀਆਂ ਦੇ ਸਮੁੰਦਰ ਿਵਹ ਤੁਰਦੇ
ਮੰਨਿਆਂ ਰੋਣ ਨਾਲ ਕੇਹੜਾ ਓਨੇ ਮਿਲ ਜਾਣਾ
ਇਨ੍ਹਾਂ ਹੰਜੂਆਂ ਆਖਰ ਮੁੱਕ ਜਾਣਾ
ਦੀਪ ਅਸਾਂ ਇਕ ਦਿਨ ਮਿੱਟੀ ਦੇ ਵਿੱਚ ਮਿਲ ਜਾਣਾ
————————————–
ਇਹ ਜਿੰਦ ਨਿਮਾਣੀ ਕੀ ਜਾਣੇ
ਪਿਆਰ ਦੇ ਖੇਡ ਅਵੱਲੈ ਨੇ
ਕਈ ਸੱਟਾਂ ਖਾਦੀਆਂ ਪਿਆਰ ਦੇ ਵਿਚ
ਕਈ ਪਹਾੜ ਜਹੇ ਦੁਖ ਝਲ੍ਹੇ ਨੇ
ਕਿਸੇ ਮੱਜਾਂ ਚਾਰੀਆਂ ਕਿਸੇ ਪੱਟ ਚਿਰਾਏ
ਕਿਸੇ ਤੀਰ ਭਨੱਵਾ ਕੇ ਫੱਟ ਖਾਦੇ
ਕਈ ਤੱਤੀਆਂ ਰੇਤਾਂ ਤੇ ਚੱਲੇ ਨੇ
ਕਈ ਜਿੱਤ ਜਾਂਦੇ ਬਾਜੀ ਪਿਆਰ ਦੀ
ਦੀਪ ਕਈ ਪਿਆਰ ਚ ਹੋ ਜਾਂਦੇ ਝੱਲੇ ਨੇ
——————————–
ਸਖੀਓ ਸ਼ਹੇਲੀਓ ਮੇਨੂੰ ਯਾਰ ਮਿਲਾਵੋ
ਮੈ ਬਣ ਕੇ ਕਮਲੀ ਨੱਚਾ
ਨਸ਼ਾ ਚੜੇ ਮੇਨੂੰ ਆਉਣ ਦਾ ਇੰਨਾ
ਮੈਂ ਰੋਵਾਂ ਨਾਲੇ ਹੱਸਾਂ
ਪਿੰਡ ਖਾਂਬਰੇ ਮੇਰਾ ਯਾਰ ਵ੍ਸੇਦਾਂ
ਮੈ ਪਤਾ ਡਾਕੀਏ ਨੂੰ ਦੱਸਾ
ਸੁੱਖ ਸੁਨੇਹਾ ਮੇਨੂੰ ਆਣ ਲਿਆਵੇ
ਮੈ ਤਾਂ ਦੀਪ ਯਾਰ ਦੇ ਵੱਸਾਂ
——————–
ਵਿਚ ਪਰਦੇਸੀ ਮੇਰਾ ਯਾਰ ਵਾਸੇੰਦਾ
ਮੇਨੂੰ ਯਾਦ ਸੱਜਣ ਦੀ ਆਵੇ
ਸੁੱਤੀ ਪਈ ਮੈ ਓਹਦੀ ਬਿੜਕਾ ਤੱਕਦੀ
ਮੇਰੀ ਅੱਖੀਂ ਨਿੰਦਰ ਨਾ ਭਾਵੇ
ਦਿਓ ਸੁਨੇਹਾ ਮੇਰਾ ਜਾ ਸੋਹਣੇ ਨੂੰ
ਪਿੰਡ ਖਾਂਬਰੇ ਵੀ ਫੇਰਾ ਪਾਵੇ
ਦੇਵਾਂ ਵਧਾਈਆ ਮੈ ਦੀਪ ਸੋਹਣੇ ਨੂੰ
ਜਦ ਸੱਜ੍ਣ ਮੇਰਾ ਮਿਲ ਜਾਵੇ
———————–
ਸੱਟ ਖਾਦੀ ਤੇਰੇ ਪਿਆਰ ਦੇ ਵਿਚ
ਮੇਰੇ ਜਖਮ ਹਾਲੈ ਅੱਲੇ ਨੇ
ਕਰ ਖੂਨ ਓ ਮੇਰੇ ਪਿਆਰਦਾ
ਕਿਸੇ ਗੈਰ ਦੀ ਡੋਲੀ ਚੱਲੇ ਨੇ
ਖੁਸ਼ ਹੋਣੀ ਡੋਲੀ ਬੇਹਣ ਲੱਗੀ
ਮੇਰੇ ਸੀਨੇ ਤੇ ਆਰੇ ਚੱਲੇ ਨੇ
ਨਾ ਕਰ ਗਮ ਦੀਪ ਉਸ ਬੇਵਫਾ ਦਾ
ਹੂੰਣ ਤੇਨੁੰ ਸਿਵਿਆਂ ਵੱਲ ਲੈ ਚੇੱਲੇ ਨੇ
——————————
ਨਾ ਕਰੁੰਦ ਪਿਆਰ ਦੇ ਜਖਮਾਂ ਨੂੰ
ਕਿਤੇ ਨਾਸੂਰ ਨਾ ਏ ਬਣ ਜਾਵਣ
ਤੇਰੀ ਬੇਵਫਾਈ ਦੀ ਕਹਾਣੀ ਨੂੰ
ਕੀਤੇ ਬਿਆਨ ਨਾ ਏ ਕਰ ਜਾਵਣ
ਤੇਰੀ ਰਸਦੀ ਵਸਦੀ ਦੁਨੀਆ ਨੂੰ
ਕੀਤੇ ਗਮਗੀਨ ਨਾ ਏ ਕਰ ਜਾਵਣ
ਫਿਰ ਦੇਵੇਗੀ ਇਲਜਾਮ ਤੂ ਦੀਪ ਨੂੰ
ਤੇਰੇ ਮਹਿਲਾਂ ਨੂ ਖੰਡਰ ਨਾ ਕਰ ਜਾਵਣ
——————————
ਤੂੰ ਦਿਲਾ ਸਭ ਦਾ ਬਣਿਆ.. ਪਰ ਤੇਰਾ ਕੋਈ ਬਣਿਆ ਨਾ
ਜੇਹਦੇ ਲਈ ਤੂ ਕੁਜ ਕਰਨਾ ਚਹੁੰਦਾ….ਓਨੇ ਤੇਰੇ ਲਈ ਕੁਜ
ਕਰਿਆ ਨਾ,,,, ਤੇਰੇ ਨਾਮੇ ਅਸਾਂ ਲਾਈ ਜਿੰਦ ,,,, ਪਰ ਕਦਰ
ਕਿਉ ਨਾ ਪਾਉਂਦੀ ਏ ,, ਜਿਦ੍ਰਰ ਤੇਨੁੰ ਮੇਹਲ ਦੇਖੇੰਦੇ ,,
ਓਦਰ ਦਿਲ ਝੁਕੌਊਦੀ ਏ ,,ਤੂੰ ਖਿਆਲ ਕਰੀਂ ਕੁਜ ਸਾਡਾ ਵੀ,,
ਕਿਓ ਦੀਪ ਦੀਆ ਨਜਰਾਂ ਤੋ ,,ਤੂੰ ਆਪਣਾ ਆਪ ਲੁਕੌਉਦੀ ਏ,,
———————————–
ਅੱਜ ਵਰਿਆ ਪਿਛੋਂ ਮੇਨੂ
ਪੁਰਾਣਾ ਸੱਜਨ ਚੇਤੇ ਆਇਆ ਸੀ
ਜੇਹੜਾ ਮੇਰੀ ਜ਼ਲਕ ਦੇਖਣ ਲਈ
ਵਾਂਗ ਕਮਲਿਆਂ ਕਮਲਾਇਆ ਸੀ
ਓਹ ਸ਼ਾਇਦ ਭੁੱਲ ਬੈੱਠਾ ਹੋਣਾ ਮੇੱਨੂੰ
ਿਜਹਨੂੰ ਖਿਆਲ ਕਦੇ ਨਾ ਮੇਰਾ ਆਇਆ ਸੀ
ਛੱਡ ਖਿਆਲ ਦਿਲਾ ਝਲਿਆ ਓਹਦਾ
ਜਿਹਨੇ ਨਾਲ ਦੀਪ ਦੇ ਦਿਲ ਨਾ ਲਾਇਆ ਸੀ
———————————-
ਰੱਬ ਕਰੇ ਆਵੇ ਮੋਤ ਜਦੋ
ਆਵੇ ਤੇਰੀਆਂ ਬਾਹਵਾਂ ਚ
ਤੇਨੁ ਯਾਦ ਰਹੁ ਹਮੇਸਾ ਨੀ
ਕਦੇ ਬੇਤਹਾ ਤੇਨੂ ਚਾਇਆ ਸੀ
ਤੂੰ ਭੁੱਲ ਕੇ ਵੀ ਨਾ ਭੁੱਲ ਸਕੇ
ਿਕ ਤੇਰੇ ਨਾਲ ਦੀਪ ਨੇ ਇਨਾ ਪਿਆਰ ਪਾਇਆ ਸੀ